Chacha Sinri Corrected Nikita Thakur. She Was Giving Wrong Information To Audience
Chacha Sinri Corrected Nikita Thakur. She Was Giving Wrong Information To Audience Through A Misleading Video
Introduction
ਨਿਕਿਤਾ ਠਾਕੁਰ ਵੱਲੋਂ ਹਾਲ ਹੀ ਵਿੱਚ ਇੱਕ ਯੂਟਿਊਬ ਵਿਡੀਓ ਅਪਲੋਡ ਕੀਤੀ ਗਈ ਸੀ । ਜਿਸ ਵਿਚ ਉਹਨਾਂ ਨੇ ਪੰਜਾਬੀ ਗੀਤ ਬਾਰੇ ਹਿੰਦੀ ਵਿੱਚ ਆਪਣੇ ਵਿਊਅਰਜ਼ ਅਤੇ ਆਪਣੇ ਕਮਿਯੂਨਿਟੀ ਨਾਲ ਗਲਤ ਅਤੇ ਵਿਰੋਧ ਯੋਗ ਜਾਨਕਾਰੀ ਸਾਝੀ ਕੀਤੀ। ਉਹਨਾਂ ਨੇ ਕੁੱਝ ਨਾਮੀ ਕਲਾਕਾਰਾਂ ਅਫ਼ਸਾਨਾ ਖਾਨ, ਮਨਕੀਰਤ ਔਲਖ, ਨਿਸ਼ਾਨ ਭੁੱਲਰ ਅਤੇ ਜੱਸ ਬਾਜਵਾ ਦਾ ਜਿਕਰ ਕੀਤਾ।
Paragraph 1
ਨਿਕਿਤਾ ਠਾਕੁਰ ਨੇ ਫਾਰਮਰ ਪਰੋਟੈਸਟ ਦੋਰਾਨ ਰੀਲੀਜ਼ ਹੋਏ ਇਕ ਗੀਤ ‘ ਕਿਸਾਨ ਐਨਥਮ ‘ ਦੇ ਬੋਲਾਂ ਨੂੰ ਲੈਕੇ ਗਲਤ ਜਾਨਕਾਰੀ ਸਾਝੀ ਕੀਤੀ ਜੋ ਕਿ ਨਾਨ ਪੰਜਾਬੀ ਰਾਜ ਗਲਤ ਦਿਖਾਈ ਦੇ ਰਹੀ ਹੈ ਯਾਂ ਗਲਤ ਪੋਟਰੇ ਹੋ ਰਹੀ ਹੈ।ਉਸਨੇ ਗੀਤ ਦੀਆਂ ਲਾਈਨਾਂ ( ਕਿਤੇ ਸੁੱਤੇ ਨਾ ਘਰਾਂ ਚ ਰਹਿ ਜਾਯੋ ਬਈ ਦਿੱਲੀ ਚ ਪੰਜਾਬ ਬੁੱਕਦਾ) ਦੀ ਵਿਆਖਿਆ ਕੀਤੀ ਅਤੇ ਉਸਨੇ ਵੀਡੀਓ ਵਿਚ ਕਿਹਾ ਕੇ ਇਸ ਗਾਣੇ ਦੇ ਬੋਲ ਇਹ ਗੱਲ ਕਹਿ ਰਹੇ ਹਨ ਕੇ ( ਗਾਂਓ ਕੇ ਲਡਕੋ ਤੁਮ ਦੇਖ ਰਹੇ ਹੋ ਤੁਮ ਦਿੱਲੀ ਆਓ ਕਿਉ ਕੇ ਪੰਜਾਬ ਦਿੱਲੀ ਮੇ ਮਰ ਰਹੀ ਹੈ) ਪਿੰਡ ਦੇ ਮੁੰਡਿਓ ਤੂਸੀ ਦੇਖ ਰਹੇ ਓਂ ਤੂਸੀ ਦਿੱਲੀ ਆਉ ਕਿਉ ਕੇ ਪੰਜਾਬ ਦਿੱਲੀ ਵਿੱਚ ਮਰ ਰਿਹਾ ਹੈ |
Paragraph 2
ਇਸ ਵਿਸ਼ੇ ਦੇ ਉਪੱਰ ਕਿਸੇ ਵੀ ਪੰਜਾਬੀ ਯੂਟਿਊਬਰ ਵੱਲੋ ਕੋਈ ਯਾਂ ਕਿਸੇ ਸਿੰਗਰ ਵੱਲੋ ਕੋਈ ਜਵਾਬ ਨਹੀਂ ਆਈਆ। ਇਸ ਨਾਲ ਪੰਜਾਬ ਦੀ ਛਵੀ ਵੀ ਖਰਾਬ ਹੋ ਸਕਦੇ ਹੈ ਯਾਂ ਇੰਝ ਕਹਿ ਸਕਦੇ ਆਂ ਕੇ ਪੰਜਾਬ ਦੀ ਛਵੀ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਦੇ ਜਵਾਬ ਵਿਚ ਪੰਜਾਬ ਦੇ ਨਾਮੀ ਯੂਟਿਊਬਰ ਚਾਚਾ ਸਿਨਰੀ ਨੇ ਅਵਾਜ਼ ਉਠਾਉਂਦਿਆਂ ਇਕ ਵਿਡੀਓ ਅਪਲੋਡ ਕੀਤੀ ਜਿਸ ਵਿੱਚ ਚਾਚਾ ਸਿਨਰੀ ਨੇ ਨਿਕਿਤਾ ਠਾਕੁਰ ਨੂੰ ਕਰਾਰਾ ਜਵਾਬ ਦਿੱਤਾ ਅਤੇ ਗੀਤ ਬਾਰੇ ਸੇਅਰ ਕੀਤੀ ਜਾ ਰਹੀ ਗਲਤ ਜਾਨਕਾਰੀ ਨੂੰ ਠੀਕ ਕੀਤਾ।
Paragraph 3
ਉਹਨਾਂ ਨੇ ਵਿਡੀਓ ਵਿੱਚ ਜਵਾਬ ਦਿੰਦੀਆਂ ਆਖਿਆ ਕੇ ਨਿਕਿਤਾ ਠਾਕੁਰ ਵੱਲੋ ਕਿਸਾਨ ਐਨਥਮ ਦੇ ਬੋਲਾਂ ਦਾ ਮਤਲਬ ਆਪਣੇ ਵੱਲੋਂ ਹੀ ਕੁਝ ਵੀ ਬਣਾ ਕੇ ਲੋਕਾਂ ਨੂੰ ਮਿਸਗਾਇਡ ਕੀਤਾ ਜਾ ਰਿਹਾ ਹੈ । ਚਾਚਾ ਸਿਨਰੀ ਨੇ ਠੀਕ ਕਰਦਿਆਂ ਕਿਹਾ ਕਿ ਲਾਇਨ ਸੁੱਤੇ ਨਾ ਘਰਾਂ ਚ ਰਹਿ ਜਾਯੋ ਬਈ ਦਿੱਲੀ ਚ ਪੰਜਾਬ ਬੁੱਕਦਾ ਦਾ ਅਸਲ ਮਤਲਬ ਇਹ ਹੈ ਕਿ ਪੰਜਾਬ ਦੇ ਲੋਕ ਦਿੱਲੀ ਵਿੱਚ ਧਰਨਿਆਂ ਦੋਰਾਨ ਵੀ ਪੂਰੀ ਚੜਦੀ ਕਲਾ ਵਿੱਚ ਹਨ ਸਬ ਬਹੁਤ ਵਧੀਆ ਕੁਸ਼ਲ ਮੰਗਲ ਹੈ । ਪੰਜਾਬੀਆਂ ਨੂੰ ਦਿਲੀ ਵਿਚ ਬੈਠਿਆਂ ਧਰਨੇ ਲਾਉਂਦੀਆਂ ਕੋਈ ਵੀ ਦਿੱਕਤ ਨਹੀ ਆ ਰਹੀ ਨਾ ਕੇ ਇਹ ਕੇ ਪੰਜਾਬ ਦਿਲੀ ਵਿੱਚ ਮਰ ਰਿਹਾ ਹੈ।
Actual Meaning
ਇਸਦੇ ਨਾਲ ਨਾਲ ਚਾਚਾ ਸਿਨਰੀ ਨੇ ਬੁੱਕਦਾ ਸਬਦ ਦਾ ਮਤਲਬ ਵੀ ਸਮਝਾਇਆ ਕੇ ਨਿਕਿਤਾ ਮੈਡਮ ਗੀਤ ਵਿਚ ‘ ਪੰਜਾਬ ਬੁੱਕਦਾ’ ਆਖਿਆ ਗਿਆ ਹੈ ਨਾ ਕਿ ਮੁੱਕਦਾ ਅਤੇ ਬੁੱਕਦਾ ਦਾ ਮਤਲਬ ਹੈ ਜਦੋਂ ਕੋਈ ਖਿਡਾਰੀ ਕੇਸੇ ਖੇਡ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਖੇਡਦਾ ਹੋਵੇ। ਉਹਨਾਂ ਉਦਾਹਰਣ ਦਿੰਦੇ ਹੋਏ ਕਿਹਾ ਕੇ ਇੰਝ ਮੰਨ ਲਓ ਜਦੋਂ ਵਿਰਾਟ ਕੋਹਲੀ ਲਗਾਤਾਰ ਚੌਕੇ ਸ਼ੱਕੇ ਮਾਰ ਰਿਹਾ ਹੋਵੇ ਭਾਵ ਖਿਡਾਰੀ ਫੌਮ ਚ ਹੋਵੇ ਉਸਨੂੰ ਕਿਹਾ ਜਾਂਦਾ ਹੈ ਬੁੱਕਦਾ।
Personal views
ਇਸਦੇ ਨਾਲ ਨਾਲ ਉਹਨਾਂ ਨੇ ਗੁੱਸਾ ਪ੍ਗਟਾਉਦਿਆਂ ਕਿਹਾ ਕਿ ਨਿਕਿਤਾ ਠਾਕੁਰ ਨੂੰ ਦਸ ਹਜ਼ਾਰ ਸੈਰਲਰੀ ਤੇ ਪੰਜਾਬ ਵਿੱਚੋਂ ਕਿਸੇ ਬੰਦੇ ਹਾਇਅਰ ਕਰ ਲੈਣਾ ਚਾਹੀਦਾ ਹੈ ਜੋ ਤੁਹਾਨੂੰ ਪੰਜਾਬ ਗੀਤਾਂ ਮਤਲਬ ਵਿਸਥਾਰ ਨਾਲ ਸਮਝਾ ਸਕੇ ਅਤੇ ਯੂਟਿਊਬ ਵਰਗੇ ਵੱਡੇ ਪਲੈਟਫੋਰਮ ਦਾ ਸੋਚ ਸੱਚ ਕੇ ਯੂਜ਼ ਕਰੇ ਨਾ ਕਿ ਹੋਰਾਂ ਲੋਕਾਂ ਨੂੰ ਗਲਤ ਜਾਨਕਾਰੀ ਦੇ ਕੇ ਯਾਂ ਆਪਣੇ ਵੱਲੋਂ ਕੁੱਝ ਵੀ ਦੱਸਕੇ ਮਿਸਗਾਈਡ ਨਾ ਕੀਤਾ ਜਾਵੇ।
More things to read :- indo Canadian dispute