Dadiya Naniya Song Lyrics Nimrat Khaira
Title:- ਦਾਦੀਆਂ ਨਾਨੀਆਂ
Dadiya Naniya Song Lyrics Nimrat Khaira
Starting verse
ਮੇਰੀ ਚੁੰਨੀ ਦੇ ਦੋ ਪੱਲੇ ਕਿਸੇ ਫਕੀਰ ਜਹੇ
ਮੇਰੇ ਹਾਵ ਭਾਵ ਤੇ ਚਹਿਰਾ ਗਹਿਰ ਗੰਭੀਰ ਜਹੇ
ਮੈਂ ਕੰਠ ਗੁਰਾਂ ਦੀ ਬਾਣੀ ਦੇ ਸਲੋਕ ਸੁੱਚੇ
ਮੈਂ ਦੇਸ ਪੰਜਾਬ ਦੇ ਸ਼ਬਦ ਕੋਸ਼ ਦੀ ਜਾਈ ਹਾਂ
Hook line
ਮੈ ਦਾਦੀਆਂ ਨਾਨੀਆਂ ਦੇ ਸਮਿਆਂ ਚੋਂ ਆਈ ਹਾਂ
ਮੈ ਦਾਦੀਆਂ ਨਾਨੀਆਂ ਦੇ ਸਮਿਆਂ ਚੋਂ ਆਈ ਹਾਂ
ਮੈ ਦਾਦੀਆਂ ਨਾਨੀਆਂ ਦੇ ਸਮਿਆਂ ਚੋਂ ਆਈ ਹਾਂ
ਮੈ ਦਾਦੀਆਂ ਨਾਨੀਆਂ ਦੇ ਸਮਿਆਂ ਚੋਂ ਆਈ ਹਾਂ
First verse
ਮੈਂ ਦਰਦ ਬਣਾਕੇ ਕੇ ਘੁੱਗੀਆਂ ਚਿੜੀਆਂ ਵਾਰ ਦਿੱਤੇ
ਮੈਂ ਕਿਸਮਤ ਦੀ ਛਾਤੀ ਤੇ ਚਰਖੇ ਡਾਹ ਦਿੱਤੇ
ਮੈਂ ਥੋਡੇ ਵਾਗੂੰ ਬਾਹਰਲੀ ਦੁਨਿਆਂ ਦੇਖੀ ਨਹੀ
ਮੈਂ ਘਰਦੇ ਖੱਦਰ ਉੱਤੇ ਕਰੀ ਕਢਾਈ ਹਾਂ
Hook line
ਮੈ ਦਾਦੀਆਂ ਨਾਨੀਆਂ ਦੇ ਸਮਿਆਂ ਚੋਂ ਆਈ ਹਾਂ
ਮੈ ਦਾਦੀਆਂ ਨਾਨੀਆਂ ਦੇ ਸਮਿਆਂ ਚੋਂ ਆਈ ਹਾਂ
ਮੈ ਦਾਦੀਆਂ ਨਾਨੀਆਂ ਦੇ ਸਮਿਆਂ ਚੋਂ ਆਈ ਹਾਂ
ਮੈ ਦਾਦੀਆਂ ਨਾਨੀਆਂ ਦੇ ਸਮਿਆਂ ਚੋਂ ਆਈ ਹਾਂ
Second verse
ਮੈਂ ਭੱਜੀ ਫਿਰਦੀ ਘੜੀ ਮੁੜੀ ਸਿਰ ਢੱਕਦੀ ਹਾਂ
ਬੜੇ ਸਿਧ ਪੱਧਰੇ ਜਹੇ ਲੀੜੇ ਪਾਕੇ ਰੱਖਦੀ ਹਾਂ
ਮੈਨੂੰ ਹੱਥੀ ਕੰਮ ਕਰਨੇ ਵਿੱਚ ਭੋਰਾ ਸੰਗ ਨਹੀਂ
ਮੈ ਆਪਣੇ ਦਸਾਂ ਨੋਹਾਂ ਦੀ ਕਿਰਤ ਕਮਾਈ ਹਾਂ
Hook line
ਮੈ ਦਾਦੀਆਂ ਨਾਨੀਆਂ ਦੇ ਸਮਿਆਂ ਚੋਂ ਆਈ ਹਾਂ
ਮੈ ਦਾਦੀਆਂ ਨਾਨੀਆਂ ਦੇ ਸਮਿਆਂ ਚੋਂ ਆਈ ਹਾਂ
ਮੈ ਦਾਦੀਆਂ ਨਾਨੀਆਂ ਦੇ ਸਮਿਆਂ ਚੋਂ ਆਈ ਹਾਂ
ਮੈ ਦਾਦੀਆਂ ਨਾਨੀਆਂ ਦੇ ਸਮਿਆਂ ਚੋਂ ਆਈ ਹਾਂ
Third verse
ਜਿਉ ਛਮ ਛਮ ਵਰ੍ਹ ਦੀਆਂ ਕਣੀਆਂ ਸੁੱਚੇ ਨੀਰ ਦੀਆਂ
ਮੈਂ ਰੱਜ ਰੱਜ ਗਾਈਆਂ ਘੋੜਿਆਂ ਸੋਹਣੇ ਵੀਰ ਦੀਆਂ
ਮੈਂ ਭਾਬੋ ਦੇ ਪੈਰਾਂ ਤੇ ਲੱਗੀ ਮਹਿੰਦੀ ਜਹੀ
ਜਾਂ ਗਿੱਧਿਆਂ ਵਾਲੀ ਧੂੜ ਦੀ ਸੁਰਮ ਸਲਾਈ ਹਾਂ
Hook line
ਮੈ ਦਾਦੀਆਂ ਨਾਨੀਆਂ ਦੇ ਸਮਿਆਂ ਚੋਂ ਆਈ ਹਾਂ
ਮੈ ਦਾਦੀਆਂ ਨਾਨੀਆਂ ਦੇ ਸਮਿਆਂ ਚੋਂ ਆਈ ਹਾਂ
ਮੈ ਦਾਦੀਆਂ ਨਾਨੀਆਂ ਦੇ ਸਮਿਆਂ ਚੋਂ ਆਈ ਹਾਂ
ਮੈ ਦਾਦੀਆਂ ਨਾਨੀਆਂ ਦੇ ਸਮਿਆਂ ਚੋਂ ਆਈ ਹਾਂ
Fourth verse
ਫਿਰ ਹੱਲੇ ਗੁੱਲੇ ਵੇਲੇ ਕੀ ਕੁਝ ਹੋਇਆ ਸੀ
ਇਹਨਾਂ ਅੱਖਾਂ ਮੁਹਰੇੇ ਬਾਬਲ ਮੇਰੀ ਮੋਇਆ ਸੀ
ਮੈਨੂੰ ਅੱਜ ਵੀ ਦਿਸਦੀ ਛਾਤੀ ਪਿੱਟਦੀ ਮਾਂ ਮੇਰੀ
ਮੈ ਉੱਜੜੇ ਹੋਏ ਰਾਹਾਂ ਦੀ ਪਰਛਾਈ ਹਾਂ
Hook line
ਮੈ ਦਾਦੀਆਂ ਨਾਨੀਆਂ ਦੇ ਸਮਿਆਂ ਚੋਂ ਆਈ ਹਾਂ
ਮੈ ਦਾਦੀਆਂ ਨਾਨੀਆਂ ਦੇ ਸਮਿਆਂ ਚੋਂ ਆਈ ਹਾਂ
ਮੈ ਦਾਦੀਆਂ ਨਾਨੀਆਂ ਦੇ ਸਮਿਆਂ ਚੋਂ ਆਈ ਹਾਂ
ਮੈ ਦਾਦੀਆਂ ਨਾਨੀਆਂ ਦੇ ਸਮਿਆਂ ਚੋਂ ਆਈ ਹਾਂ
👆🏻 Dadiya Naniya Song Lyrics Nimrat Khaira 👆🏻
Info:- This Song is picked up from Nimrat Kahira ‘s latest album MAANMATTI and song Dadiya Naniya is written by Harmanjit Singh Ranitatt.
Other lyrics to read :- JANG BY NIMRAT KAHIRA